ਪੰਜਾਬ

punjab

ETV Bharat / videos

ਜੁੜਵਾ ਬੱਚੀਆਂ ਨੂੰ ਨਹਿਰ 'ਚ ਸੁੱਟਣ ਦੇ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਬੱਚੀਆਂ ਦੀ ਭਾਲ ਜਾਰੀ

By

Published : Sep 26, 2019, 6:58 PM IST

ਬਠਿੰਡਾ ਵਿੱਚ ਜੁੜਵਾ ਬੱਚੀਆਂ ਨੂੰ ਜਨਮ ਲੈਣ ਤੋਂ ਬਾਅਦ ਸਰਹਿੰਦ ਨਹਿਰ ਵਿੱਚ ਸੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚੱਕ ਅਤਰ ਸਿੰਘ ਵਾਲਾ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਨੇ 2 ਜੁੜਵਾ ਬੱਚੀਆਂ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਡਾਕਟਰ ਰਵੀਨਾ ਨੇ ਦੋਵੇਂ ਬੱਚਿਆਂ ਨੂੰ ਬੱਚਿਆਂ ਵਾਲੇ ਡਾਕਟਰ ਕੋਲ ਭਰਤੀ ਹੋਣ ਦੀ ਗੱਲ ਆਖੀ ਸੀ। ਉੱਥੇ ਹੀ ਬੱਚੀਆਂ ਦੇ ਪਰਿਜਨਾਂ ਨੇ ਹਸਪਤਾਲ ਵਿੱਚ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਬੱਚੀਆਂ ਦੇ ਪਰਿਜਨਾਂ ਨੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ ਤੇ ਮੁੜ ਹਸਪਤਾਲ ਭਰਤੀ ਕਰਵਾਉਣ ਨੂੰ ਨਹੀਂ ਲੈ ਕੇ ਆਏ। ਇਸ ਤਹਿਤ ਰਬੀਨਾ ਨਾਂਅ ਦੀ ਡਾਕਟਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਪੁੱਛਗਿਛ ਕਰਕੇ ਬੱਚੀਆਂ ਦੀ ਨਾਨੀ ਤੇ ਮਾਮੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਨਾਲ ਹੀ ਪੁਲਿਸ ਬੱਚੀਆਂ ਦੀ ਭਾਲ ਵਿੱਚ ਜੁੱਟ ਗਈ ਹੈ।

For All Latest Updates

ABOUT THE AUTHOR

...view details