ASI ਸ਼ਹੀਦ ਬਲਵਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ
ਹੁਸ਼ਿਆਰਪੁਰ: ਮੁਕੇਰੀਆਂ ਅਧੀਨ ਆਉਂਦੇ ਪਿੰਡ ਮਾਖੇ ਵਿਖੇ ASI ਬਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜੋ ਕਿ ਪਿਛਲੇ ਦਿਨੀਂ 19 ਤਰੀਕ ਨੂੰ ਬੰਗਲਾਦੇਸ਼ ਦੀ ਮੇਘਾਲਿਆ ਤੂਰ ਬਾਰਡਰ ਤੇ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ ਸੀ। ਉੱਥੇ ਹੀ ਸ਼ਹੀਦ ਬਲਵਿੰਦਰ ਸਿੰਘ ਦੇ ਵੱਡੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਬਲਵਿੰਦਰ ਸਿੰਘ ਦੇ ਪਰਿਵਾਰ ਵਿੱਚੋਂ ਉਹੀ ਕਮਾਉਣ ਵਾਲਾ ਸੀ। ਜਿਨ੍ਹਾਂ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਬੇਨਤੀ ਹੈ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉੱਥੇ ਹੀ ਸ਼ਹੀਦ ਬਲਵਿੰਦਰ ਸਿੰਘ ਦੇ ਬਟਾਲੀਅਨ ਵਿੱਚੋਂ ਆਏ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ 1986 ਵਿੱਚ ਭਰਤੀ ਹੋਏ ਸੀ ਜਿਨ੍ਹਾਂ ਦੀ 19 ਤਰੀਕ ਨੂੰ ਡਿਊਟੀ ਦੌਰਾਨ ਕਰੀਬ 12 ਵਜੇ ਗੋਲੀ ਲੱਗਣ ਨਾਲ ਮੌਤ ਹੋ ਗਈ।