ਕੰਜ਼ਕ ਭੋਜਨ 'ਤੇ ਮਾਪਿਆ ਨੂੰ ਦਿੱਤਾ ਇਹ ਸੰਦੇਸ਼, ਦੇਖੋ ਵੀਡੀਓ - ਹਿੰਦੂ ਧਰਮ
ਸ੍ਰੀ ਮੁਕਤਸਰ ਸਾਹਿਬ: ਨਵਰਾਤਿਆਂ ਦੇ ਵਰਤ ਹਰ ਸਾਲ ਦੇ ਵਿੱਚ ਦੋ ਵਾਰੀ ਆਉਂਦੇ ਹਨ। ਨਵਰਾਤਰਿਆਂ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਨਵਰਾਤਿਆਂ ਦੇ ਵਿੱਚ ਮਾਤਾ ਦੇ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਅਸ਼ਟਮੀ ਵਾਲੇ ਦਿਨ ਕੰਜ਼ਕ ਪੂਜਾ ਕਰਕੇ ਆਪਣਾ ਵਰਤ ਖੋਲ੍ਹਦੇ ਹਨ।ਅੱਜ ਅਸ਼ਟਮੀ ਦਾ ਤਿਉਹਾਰ ਹੈ। ਇਸ ਮੌਕੇ ਮਾਤਾ ਦੇ ਸ਼ਰਧਾਲੂਆਂ ਨੇ ਨਵਰਾਤਿਆਂ ਦੇ ਵਰਤ ਖੋਲ੍ਹੇ ਅਤੇ ਕੰਜ਼ਕ ਭੋਜਨ ਕੀਤਾ। ਇਸ ਮੌਕੇ ਇਹ ਅਪੀਲ ਕੀਤੀ ਗਈ ਕਿ ਧੀਆਂ ਨੂੰ ਨਹੀਂ ਮਾਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਕਾਬਿਲ ਬਣਾਉਣਾ ਚਾਹੀਦਾ ਹੈ।