ਗੱਡੀ ਦਾ ਸ਼ੀਸ਼ਾ ਤੋੜ ਰੁਪਏ ਨਾਲ ਭਰਿਆ ਬੈਗ ਲੈ ਫਰਾਰ ਹੋਏ ਚੋਰ - ਚੋਰੀ ਦੀ ਘਟਨਾ
ਜਲੰਧਰ: ਸ਼ਹਿਰ 'ਚ ਕੁੱਝ ਅਣਪਛਾਤੇ ਚੋਰਾਂ ਵੱਲੋਂ ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਸ਼ਾਮ ਇਹ ਚੋਰੀ ਦੀ ਘਟਨਾ ਨਕੋਦਰ ਰੋਡ ਉੱਤੇ ਵਾਪਰੀ। ਪੀੜਤ ਵਪਾਰੀ ਅਸ਼ੀਸ਼ ਨੇ ਦੱਸਿਆ ਕਿ ਉਹ ਤਲਵਾੜਾ ਤੋਂ ਆਪਣੇ ਕਾਰੋਬਾਰ ਸਬੰਧੀ ਕੰਮ ਨਿਪਟਾ ਕੇ ਤੇ ਕੁਲੈਕਸ਼ਨ ਕਰ ਵਾਪਸ ਸ਼ਹਿਰ ਪਰਤ ਰਿਹਾ ਸੀ। ਨਕਦੋਰ ਰੋਡ 'ਤੇ ਉਹ ਪਾਨ ਦੀ ਦੁਕਾਨ ਨੇੜੇ ਰੁੱਕਿਆ। ਮਹਿਜ਼ 10 ਮਿੰਟਾਂ ਬਾਅਦ ਜਦ ਉਹ ਵਾਪਸ ਪਰਤਿਆ ਤਾਂ ਉਸ ਦੀ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਗੱਡੀ 'ਚੋਂ ਉਸ ਦਾ ਬੈਗ ਗਾਇਬ ਸੀ। ਇਸ ਸਬੰਧੀ ਉਸ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਪੀੜਤ ਮੁਤਾਬਕ ਉਸ ਦੇ ਬੈਗ 'ਚ 25 ਤੋਂ 30 ਹਜ਼ਾਰ ਰੁਪਏ ਕੈਸ਼ ਤੇ ਵਪਾਰ ਨਾਲ ਸਬੰਧਤ ਜ਼ਰੂਰੀ ਦਾਸਤਾਵੇਜ਼ ਸਨ। ਮੌਕੇ 'ਤੇ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੇ ਬਿਆਨਾਂ ਮੁਤਾਬਕ ਅਣਪਛਾਤੇ ਚੋਰਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਫੁੱਟੇਜ ਦੀ ਜਾਂਚ ਜਾਰੀ ਹੈ।