ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ
ਸ੍ਰੀ ਮੁਕਤਸਰ ਸਾਹਿਬ: ਪਿੰਡ ਹਰੀਕੇ ਕਲਾਂ 'ਚ ਬੀਤੀ ਰਾਤ ਦੋ ਗੁੱਟਾ ਵਿਚਾਲੇ ਝਗੜਾ ਹੋ ਗਿਆ। ਤੇ ਝਗੜਾ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ ‘ਤੇ ਫਾਇਰਿੰਗ ਕੀਤੀ ਗਈ। ਦਰਅਸਲ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਪਿੰਡ ਦੇ ਨੰਬਰਦਾਰ ਬਲਦੇਵ ਸਿੰਘ ਦੇ ਘਰ ਅੱਗੇ ਪਿਸ਼ਾਬ ਕਰਨ ਲੱਗੇ, ਜਦੋ ਉਨ੍ਹਾਂ ਵਿਅਕਤੀਆ ਨੂੰ ਰੋਕਿਆ, ਤਾਂ ਮੁਲਜ਼ਮਾਂ ਵੱਲੋਂ ਗਾਲੀ ਗਲੋਚ ਕਰਨੀ ਸੁਰੂ ਕਰ ਦਿੱਤੀ ਗਈ। ਅਤੇ ਆਪਣੀ ਗੰਨ ਨਾਲ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ। ਇਸ ਫਾਇਰਿੰਗ ਵਿੱਚ ਮਨਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਰੀਕੇ ਕਲਾਂ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਮਨਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ।