ਸਰਕਾਰ ਦੇ ਫੈਸਲੇ ਦੀਆਂ ਸਰਕਾਰੀ ਬਾਬੂਆਂ ਨੇ ਉਡਾਈਆਂ ਧੱਜੀਆਂ - ਸਰਕਾਰੀ ਦਫਤਰਾਂ ਦਾ ਸਮਾਂ
ਪਟਿਆਲਾ: ਪੰਜਾਬ ਸਰਕਾਰ ਨੇ ਬਿਜਲੀ ਸੰਕਟ ਨੂੰ ਦੇਖਦੇ ਹੋਏ ਵੱਡਾ ਐਲਾਨ ਕਰਦੇ ਹੋਏ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਕੀਤਾ ਹੋਇਆ ਹੈ ਪਰ ਨਾਭਾ ਦੇ ਸਰਕਾਰੀ ਦਫਤਰਾਂ ਦੇ ਹਾਲਾਤ ਕੁਝ ਹੋਰ ਤਰ੍ਹਾਂ ਹੀ ਦਿਖਾਈ ਦਿੱਤੇ ਹਨ। ਸਰਕਾਰ ਦੇ ਐਲਾਨ ਮੁਤਾਬਕ ਦਫਤਰ ਤਾਂ ਖੁੱਲ੍ਹੇ ਦਿਖਾਈ ਦਿੱਤੇ ਇਸ ਦੌਰਾਨ ਪੱਖੇ ਤੇ ਲਾਈਟਾਂ ਚੱਲਦੀਆਂ ਦਿਖਾਈ ਦਿੱਤੀਆਂ ਪਰ ਇਨ੍ਹਾਂ ਪੱਖਿਆਂ ਥੱਲੇ ਬੈਠਣ ਵਾਲਾ ਕੋਈ ਵੀ ਸਮੇਂ ਤੇ ਪਹੁੰਚਿਆ ਦਿਖਾਈ ਨਹੀਂ ਦਿੱਤਾ। ਨਾਭਾ ਦੇ ਐੱਸਡੀਐੱਮ ਦਫ਼ਤਰ ਦੇ ਇਹ ਹਾਲਾਤ ਹਨ ਤਾਂ ਤੁਸੀਂ ਸੋਚ ਸਕਦੇ ਹੋਵੋਗੇ ਕਿ ਬਾਕੀ ਦਫਤਰਾਂ ਲਈ ਕੀ ਹਾਲਾਤ ਹੋਣਗੇ। ਇਸ ਦਫ਼ਤਰ ਵਿੱਚ ਇੱਕਾ-ਦੁੱਕਾ ਮੁਲਾਜ਼ਮ ਹਾਜ਼ਰ ਦਿਖਾਈ ਦਿੱਤਾ ਤੇ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਅੱਜ ਪਹਿਲਾ ਦਿਨ ਹੈ ਇਸ ਕਰਕੇ ਲੇਟ ਹੋ ਗਏ।