ਕੁੜੀਆਂ ਵੀ ਨਿੱਤਰੀਆਂ ਕਿਸਾਨਾਂ ਦੇ ਹੱਕ ’ਚ
ਚੰਡੀਗੜ੍ਹ: ਸੋਸ਼ਲ ਮੀਡੀਆ ਹੋਵੇ ਜਾਂ ਫਿਰ ਸੜਕਾਂ ’ਤੇ ਬਹਿ ਕੇ ਹਰ ਵਰਗ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਹੁਣ ਇਨ੍ਹਾਂ ਧਰਨੇ ਪ੍ਰਦਰਸ਼ਨਾਂ ’ਚ ਕੁੜੀਆਂ ਵੀ ਪਿੱਛੇ ਨਹੀ ਰਹੀਆਂ ਹਨ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਡਫ਼ਲੀ ਨਾਲ ਪ੍ਰਦਰਸ਼ਨ ਕਰਨ ਵਾਲੀ ਲੜਕੀ ਗਗਨਦੀਪ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਗਗਨਦੀਪ ਕੌਰ ਨੇ ਦੱਸਿਆ ਕਿ ਡਫ਼ਲੀ ਵਜਾਉਣ ਦਾ ਮਤਲਬ ਸਿਰਫ਼ ਇਹੀ ਹੈ ਕਿ ਇਸ ਨਾਲ ਬੰਦ ਅੱਖਾਂ ਨੂੰ ਖੋਲ੍ਹਿਆ ਜਾ ਸਕੇ। ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ ਤਾਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਵਿਰੋਧ ’ਚ ਸ਼ਾਮਲ ਛੋਟੀ ਜਿਹੀ ਬੱਚੀ ਗੁਰਨੂਰ ਨੇ ਦੱਸਿਆ ਕਿ ਸਾਡੇ ਗੁਰੂਆਂ ਨੇ ਕਦੇ ਜ਼ੁਲਮ ਸਹਿਣਾ ਤੇ ਕਰਨਾ ਨਹੀਂ ਸਿਖਾਇਆ।