ਸਿੰਘੂ ਬਾਰਡਰ ਕਤਲ ਮਾਮਲਾ: ਕਿਸਾਨ ਆਗੂ ਦਾ ਵੱਡਾ ਬਿਆਨ - ਸਿੰਘੂ ਬਾਰਡਰ
ਅੰਮ੍ਰਿਤਸਰ: ਸਿੰਘੂ ਬਾਰਡਰ 'ਤੇ ਬੇਅਦਬੀ ਕਰਨ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਇਆ ਹੈ। ਨੌਜਵਾਨ ਦਾ ਹੱਥ-ਲੱਤ ਵੱਢ ਕੇ ਲਾਸ਼ ਬੈਰੀਕੇਡ ਨਾਲ ਟੰਗਿਆ ਗਿਆ। ਇਸ ਕਤਲ ਦਾ ਦੋਸ਼ ਨਿਹੰਗਾਂ ਤੇ ਲਗਾਇਆ ਗਿਆ ਹੈ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੁਲਾਰੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੁਖਲਾਹਟ 'ਚ ਆ ਚੁੱਕੀ ਹੈ, ਕਦੀ ਉਹ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਦੀ ਹੱਤਿਆ ਕਰਵਾ ਰਹੀ ਹੈ ਅਤੇ ਕਦੀ ਸਿੰਘੂ ਬਾਡਰ ਦੇ ਉੱਤੇ ਆਪਣੇ ਏਜੰਸੀਆਂ ਵੱਲੋਂ ਛੱਡੇ ਬੰਦੇ ਭੇਜ ਕੇ ਅਜਿਹੀਆਂ ਵਾਰਦਾਤਾਂ ਕਰਕੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।