50 ਸਾਲਾ ਲਾਪਤਾ ਵਿਅਕਤੀ ਦੀ ਨਾਲੇ ’ਚੋਂ ਮਿਲੀ ਲਾਸ਼
ਫਰੀਦਕੋਟ: ਜੈਤੋ ਕੋਟਕਪੂਰਾ ਰੋਡ ਬਾਲਮੀਕ ਮੰਦਿਰ ਦੇ ਕੋਲ ਇੱਕ ਨਾਲੇ ਵਿੱਚੋਂ ਕਰੀਬ 50 ਸਾਲਾ ਵਿਅਕਤੀ ਦੀ ਲਾਸ਼ ਮਿਲਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਲਾਸ਼ ਪਿਛਲੇ ਕਈ ਦਿਨਾਂ ਤੋਂ ਨਾਲੇ ਵਿੱਚ ਪਈ ਹੋਣ ਕਾਰਨ ਅੱਜ ਇਸਦੀ ਬਦਬੂ ਆਉਣ ਕਾਰਨ ਪਤਾ ਚੱਲਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਲਾਸ਼ ਨੂੰ ਬਾਹਰ ਕੱਢਿਆ ਜਿਸ ਦੀ ਪਛਾਣ ਮਨੋਹਰ ਲਾਲ ਵੱਜੋਂ ਹੋਈ ਹੈ ਜੋ ਘਰ ਤੋਂ ਲਾਪਤਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।