ਪੰਜਾਬ

punjab

By

Published : Jan 14, 2021, 8:53 PM IST

ETV Bharat / videos

ਸ਼ਹੀਦ ਕਿਸਾਨਾਂ ਤੇ ਜਵਾਨਾਂ ਨੂੰ ਫਰੀ ਟ੍ਰੇਨਿੰਗ ਦੇਵੇਗੀ ਅਕੈਡਮੀ

ਫ਼ਤਿਹਗੜ੍ਹ ਸਾਹਿਬ: ਸਰਹਿੰਦ ਵਿਖੇ ਨਵੇਂ ਖੁੱਲ੍ਹੇ ਸੈਲੂਨ ਦੇ ਨਾਲ ਅਕੈਡਮੀ ਵਿੱਚ ਦਿੱਲੀ ਅੰਦੋਲਨ ਦੀ ਭੇਂਟ ਚੜ੍ਹੇ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ-ਨਾਲ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਫ੍ਰੀ ਟ੍ਰੇਨਿੰਗ ਦੇਣ ਦਾ ਐਲਾਨ ਕੀਤਾ ਗਿਆ। ਕ੍ਰੇਟਿਵ ਜੋਨ ਅਕੈਡਮੀ ਦਾ ਉਦਘਾਟਨ ਕਰਨ ਚੰਡੀਗੜ੍ਹ ਤੋਂ ਪੁੱਜੀ ਐਂਟੀ ਕਰੱਪਸ਼ਨ ਆਫ ਇੰਡੀਆ ਦੀ ਬ੍ਰਾਂਡ ਅੰਬੈਸਡਰ ਸ਼ਾਲੂ ਗੁਪਤਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਲੋਕ ਹਨ, ਜੋ ਦੂਜਿਆਂ ਦੀ ਮਦਦ ਲਈ ਅੱਗੇ ਆਉਂਦੇ ਹਨ। ਉਨ੍ਹਾਂ ਨੂੰ ਅਕੈਡਮੀ ਦਾ ਉਦਘਾਟਨ ਕਰਕੇ ਬਹੁਤ ਵਧੀਆ ਲੱਗਿਆ। ਅਕੈਡਮੀ ਦੇ ਡਾਇਰੈਕਟਰ ਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਦੇਣ ਵਾਲੇ ਕਿਸਾਨਾਂ ਲਈ ਕੁੱਝ ਕੀਤਾ ਜਾਵੇ ਤਾਂ ਉਨ੍ਹਾਂ ਨੇ ਫ੍ਰੀ ਟਰੇਨਿੰਗ ਦੀ ਯੋਜਨਾ ਬਣਾਈ।

ABOUT THE AUTHOR

...view details