ਕੰਮਕਾਰ ਠੱਪ ਹੋਣ ਕਾਰਨ ਟੈਂਟ, ਫੋਟੋਗ੍ਰਾਫਰ, ਫੁੱਲਾਂ ਵਾਲਿਆਂ ਨੇ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਫ਼ਾਜ਼ਿਲਕਾ: ਹਲਕਾ ਜਲਾਲਾਬਾਦ ਦੇ ਪਿਛਲੇ 6-7 ਮਹੀਨੀਆਂ ਤੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਆਰਥਿਕ ਮੰਦੀ ਦੀ ਮਾਰ ਨੂੰ ਸਹਿਣ ਕਰ ਰਹੇ ਆਮ ਵਰਗ 'ਚ ਸ਼ਾਮਲ ਟੈਂਟ ਡੀਲਰ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਹੋਰ ਕਿੱਤੇ ਨਾਲ ਜੁੜੇ ਹੋਏ ਲੋਕਾਂ ਵੱਲੋਂ ਜ਼ਿਲਾ ਫਾਜ਼ਿਲਕਾ ਦੀ ਇਕਾਈ ਦੇ ਸੱਦੇ 'ਤੇ ਜਲਾਲਾਬਾਦ ਦੇ ਡੀ.ਏ.ਵੀ ਕਾਲਜ ਰੋਡ 'ਤੇ ਲੱਡੂ ਸਿਡਾਨਾ ਦੀ ਅਗਵਾਈ ਹੇਠ ਇਕੱਤਰ ਹੋਏ ਟੈਂਟ ਸੰਚਾਲਕ, ਡੀ.ਜੇ, ਫੋਟੋਗ੍ਰਾਫਰ, ਫਲਾਵਰ, ਹਲਵਾਈ ਆਦਿ ਦਾ ਕਾਰੋਬਾਰ ਕਰਨ ਵਾਲੇ ਵਰਗ ਦੇ ਲੋਕਾਂ ਨੇ ਭਾਰੀ ਗਿਣਤੀ 'ਚ ਇਕੱਠੇ ਹੋ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰਮੇਸ਼ ਚੰਦਰ ਸਿਡਾਨਾ, ਭੀਮ ਸੈਨ ਕਮਬੋਜ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਐਸ.ਐਸ.ਮੱਕੜ ਤੇ ਪੰਜਾਬ ਜਰਨਲ ਸੈਕਟਰੀ ਸਤਪਾਲ ਗੂੰਬਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ 2 ਦਿਨਾਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਇਸ ਟਰੇਡ ਨਾਲ ਜੁੜੇ ਸਾਰੇ ਵਪਾਰੀਆਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਆ ਰਹੀਆਂ ਮੁਸ਼ਕਲਾਂ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਜਾ ਸਕੇ।