ਪੰਜਾਬ

punjab

By

Published : Oct 2, 2019, 3:44 AM IST

ETV Bharat / videos

ਜਿਸ ਬੋਲੀ ਨੇ ਗੁਰਦਾਸ ਮਾਨ ਨੂੰ ਬਖਸ਼ੀ ਇੰਨ੍ਹੀ ਇੱਜਤ ਉਸ ਬਾਰੇ ਅਜਿਹਾ ਬੋਲਣਾ ਮੰਦਭਾਗਾ: ਖਹਿਰਾ

ਫ਼ਰੀਦਕੋਟ ਵਿਖੇ ਮੀਡੀਆ ਨਾਲ ਪ੍ਰੈਸ ਵਾਰਤਾ ਕਰਦੇ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਅੰਦੋਲਣ ਦੀ ਗੱਲ ਨੂੰ ਮੀਡੀਆ ਨਾਲ ਸਾਂਝਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਤੋਂ ਗੁਰਦਾਸ ਮਾਨ ਦੇ ਵਿਸ਼ੇ 'ਤੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਇੰਨ੍ਹੀ ਇੱਜ਼ਤ ਪੰਜਾਬੀ ਮਾਂ ਬੋਲੀ ਕਰਕੇ ਹਾਸਲ ਹੋਈ ਹੈ। ਇਸ ਬੋਲੀ ਦੇ ਕਰਕੇ ਗੁਰਦਾਸ ਮਾਨ ਇਨ੍ਹੀ ਤਰੱਕੀ ਹਾਸਲ ਕੀਤੀ ਹੈ। ਉਸ ਮਾਂ ਬੋਲੀ ਬਾਰੇ ਅਜਿਹੀ ਟਿਪਣੀ ਕਰਨਾ ਗੁਰਦਾਸ ਮਾਨ ਲਈ ਬਹੁਤ ਮੰਦ ਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵਲੋਂ ਜੋ ਸਟੇਜ 'ਤੇ ਸ਼ਬਦਾਵਾਲੀ ਦੀ ਵਰਤੋਂ ਕੀਤੀ ਗਈ ਸੀ, ਉਸ ਬਾਰੇ ਹੁਣ ਜੋ ਸਫ਼ਾਈ ਦਿੱਤੀ ਜਾ ਰਹੀ ਹੈ, ਉਸ ਦਾ ਕੋਈ ਅਰਥ ਨਹੀਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਤੋਂ ਗਲ਼ਤੀ ਹੋਈ ਹੈ, ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਗੱਲਤੀ ਮਣ ਕੇ ਸਾਰੇ ਪੰਜਾਬੀਆਂ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਨਾਲ ਹੀ ਗੱਲ ਠੰਡੀ ਪਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਹੈ।

ABOUT THE AUTHOR

...view details