ਪੰਜਾਬ

punjab

ETV Bharat / videos

ਅਚਾਨਕ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

By

Published : Jan 6, 2021, 10:33 PM IST

ਜਲੰਧਰ: ਇੱਥੋਂ ਦੇ ਕਸਬਾ ਫਿਲੌਰ ਵਿਖੇ ਜੀਟੀ ਰੋਡ ਉੱਤੇ ਅਚਾਨਕ ਇੱਕ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਟਰੱਕ ਪੂਰੀ ਤਰ੍ਹਾਂ ਸੜ ਗਿਆ, ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਇਹ ਟਰੱਕ ਲਾਡੋਵਾਲੀ ਰੋਡ ਦੇ ਐਸ.ਐਮ.ਐਲ ਪੇਪਰ ਮਿੱਲ ਤੋਂ ਪੇਪਰ ਰੋਲ ਲੈ ਕੇ ਜਲੰਧਰ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ 7:30 ਵਜੇ ਦੇ ਕਰੀਬ ਫਿਲੌਰ ਦੇ ਜੀਟੀ ਰੋਡ ਦੇ ਹਾਈਵੇਅ ਉੱਤੇ ਪੁੱਜਿਆ ਤਾਂ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਜਿਸ ਕਾਰਨ ਟਰੱਕ ਵਿੱਚ ਪਏ ਹੋਏ ਪੇਪਰ ਰੋਲ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਉਪਰੰਤ ਟਰੱਕ ਡਰਾਈਵਰ ਨੇ ਟਰੱਕ ਚੋਂ ਛਾਲ ਮਾਰ ਕੇ ਆਪਣੀ ਜਾਣ ਬਚਾਈ ਅਤੇ ਉੱਥੇ ਦੇ ਲੋਕਾਂ ਨੇ ਟਰੱਕ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਪਿੱਛੋਂ ਆ ਰਹੇ ਸੀ ਉਨ੍ਹਾਂ ਨੇ ਦੇਖਿਆ ਕਿ ਟਰੱਕ ਨੂੰ ਅੱਗ ਲੱਗੀ ਹੋਈ ਹੈ ਅਤੇ ਉਨ੍ਹਾਂ ਨੇ ਫਗਵਾੜੇ ਤੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ। ਫਿਲਹਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।

ABOUT THE AUTHOR

...view details