ਜਲੰਧਰ ਦੇ ਸਕੈਂਪ ਦੇ ਗੁਦਾਮ 'ਚ ਲੱਗੀ ਅਚਾਨਕ ਅੱਗ, ਲੱਖਾ ਦਾ ਹੋਇਆ ਨੁਕਸਾਨ
ਜਲੰਧਰ: ਲੰਘੇ ਦਿਨੀਂ ਦੁਪਹਿਰ ਤਿੰਨ ਵਜੇ ਵਿਹਾਰ ਛਿੱਤਰ ਦੇ ਕੋਲ ਸਕੈਂਪ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਆਲੇ ਦੁਆਲੇ ਦੇ ਲੋਕਾਂ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਅੱਗ ਨੂੰ ਕਾਬੂ ਕਰਨ ਲਈ ਗੋਦਾਮ ਦੇ ਮਾਲਕ ਨੇ ਦਮਕਲ ਵਿਭਾਗ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਦਮਕਲ ਵਿਭਾਗ ਮੌਕੇ ਉੱਤੇ ਪੁੱਜਾ। ਦਮਕਲ ਵਿਭਾਗ ਦੇ ਅਧਿਕਾਰੀ ਰਜਿੰਦਰ ਸਹੋਤਾ ਨੇ ਦੱਸਿਆ ਕਿ ਉਹ ਜਦੋਂ ਮੌਕੇ ਉੱਤੇ ਪੁੱਜੇ ਤਾਂ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਕੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੇ ਅੱਗ ਉੱਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਅੱਗ ਕਿਨ੍ਹਾਂ ਕਾਰਨਾਂ ਤੋਂ ਲੱਗੀ ਹੈ ਉਸ ਦਾ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ। ਗਨੀਮਤ ਇਹ ਰਹੀ ਕਿ ਅੱਗ ਲੱਗਣ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਅੱਗ ਕਾਰਨ ਗੋਦਾਮ ਵਿੱਚ ਪਿਆ ਹੋਇਆ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ ਜਿਸ ਤੋਂ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।