ਅਜਿਹਾ ਚੋਰ ਚੜ੍ਹਿਆ ਪੁਲਿਸ ਅੜਿੱਕੇ ਜੋ ਨਸ਼ੇ ਲਈ ਕਰਦਾ ਸੀ ਚੋਰੀਆਂ
ਪਠਾਨਕੋਟ ਪੁਲਿਸ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਐਸੇ ਚੋਰ ਦੀ ਤਲਾਸ਼ ਵਿੱਚ ਸੀ ਜੋ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਅਤੇ ਚੋਰੀ ਕੀਤੇ ਮੋਟਰਸਾਈਕਲਾਂ ਦੇ ਪਾਰਟ ਕੱਢ ਵੇਚ ਦਿੰਦਾ ਸੀ। ਇਸ ਸਬੰਧੀ ਪੁਲਿਸ ਵੱਲੋਂ ਇੱਕ ਘਰ ’ਚ ਛਾਪਾ ਮਾਰਿਆ ਗਿਆ ਤਾਂ ਉਸ ਘਰ ’ਚ ਰਹਿ ਰਹੇ ਸਖਸ਼ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ। ਜਦੋਂ ਇਸ ਮੋਟਰਸਾਈਕਲ ਬਾਰੇ ਪੁਲੀਸ ਵੱਲੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਉਸਨੇ ਦੱਸਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਸੀ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।