ਪੰਜਾਬ

punjab

By

Published : Oct 10, 2019, 9:21 PM IST

ETV Bharat / videos

ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

ਵੀਰਵਾਰ ਨੂੰ ਜਲੰਧਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਲੰਧਰ ਦੇ ਸਾਰੇ ਕਾਲਜਾਂ ਦੇ ਬੱਚੇ ਇੱਥੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਮੰਗ ਕੀਤੀ ਗਈ। ਐਸ.ਸੀ. ਸਟੂਡੈਂਟਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕੀਮ ਲਾਗੂ ਕੀਤੀ ਗਈ ਸੀ ਅਤੇ ਉਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਪੋਟਰਲ ਨਹੀਂ ਖੋਲ੍ਹ ਰਹੀ ਜਿਸ ਕਾਰਨ ਕਾਲਜ ਵਾਲੇ ਉਨ੍ਹਾਂ ਨੂੰ ਯੂਨੀਵਰਸਿਟੀ ਫਾਰਮ ਨਹੀਂ ਦੇ ਰਹੇ ਅਤੇ ਜੇਕਰ ਪੋਰਟਲ ਨਾ ਖੁੱਲ੍ਹਿਆ ਤਾਂ ਉਹ ਅਗਲੇ ਮਹੀਨੇ ਹੋਣ ਵਾਲੇ ਪੇਪਰ ਨਹੀਂ ਦੇ ਪਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਸਟੂਡੈਂਟਸ ਦੀ ਡਿਗਰੀ ਵੀ ਰੋਕ ਦਿੱਤੀ ਗਈ ਹੈ ਇਸ ਕਾਰਨ ਉਹ ਡੀ.ਸੀ. ਦਫਤਰ ਦੇ ਬਾਹਰ ਆਪਣਾ ਹੱਕ ਮੰਗਣ ਆਏ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਜੇਕਰ ਸਾਡੀ ਮੰਗਾਂ ਨੂੰ ਤੇ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਨਾ ਜਾਰੀ ਕੀਤਾ ਗਿਆ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਵੱਡੇ ਪੱਧਰ 'ਤੇ ਸਰਕਾਰ ਦਾ ਵਿਰੋਧ ਕਰਾਂਗੇ।

ABOUT THE AUTHOR

...view details