ਅਜਨਾਲਾ ਸ਼ਹਿਰ 'ਚ ਅਵਾਰਾ ਕੁੱਤਿਆਂ ਨੇ 2 ਬੱਚਿਆਂ ਨੂੰ ਨੋਚਿਆ - stray dogs in ajnala city
ਅੰਮ੍ਰਿਤਸਰ: ਅਜਨਾਲਾ ਸ਼ਹਿਰ ਅੰਦਰ ਅਵਾਰਾ ਕੁੱਤਿਆਂ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅਜਨਾਲਾ ਅੰਦਰ ਗਲੀਆਂ ਵਿੱਚ ਘੁੰਮਦੇ ਅਵਾਰਾ ਕੁੱਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਹੀ ਅਵਾਰਾ ਕੁੱਤੇ ਕਰੀਬ 3-4 ਬੱਚਿਆਂ ਨੂੰ ਕੱਟ ਚੁੱਕੇ ਹਨ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਅਜਨਾਲਾ ਅੰਦਰ ਕੁੱਤੇ ਇਸ ਕਦਰ ਵੱਧ ਗਏ ਹਨ ਕਿ ਸਾਡੇ ਬਚਿਆ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ ਦਾ ਜਲਦ ਤੋਂ ਜਲਦ ਇਲਾਜ ਕੀਤਾ ਜਾਵੇ।