ਭਦੌੜ ਦੇ ਮੇਨ ਚੌਕ 'ਚ ਮੀਂਹ ਦਾ ਖੜਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ - bhadaur
ਬਰਾਨਾਲਾ: ਜਿੱਥੇ ਅੱਤ ਦੀ ਪੈ ਰਹੀ ਗਰਮੀ ਤੋਂ ਬਾਅਦ ਮੀਂਹ ਨੇ ਕਿਸਾਨਾਂ ਅਤੇ ਆਮ ਲੋਕਾਂ ਲਈ ਰਾਹਤ ਦਿੱਤੀ ਹੈ ਉੱਥੇ ਹੀ ਮੀਂਹ ਨਾਲ ਖੜ੍ਹੇ ਪਾਣੀ ਨਾਲ ਲੋਕਾਂ ਲਈ ਆਫ਼ਤ ਵੀ ਖੜ੍ਹੀ ਕਰ ਦਿੱਤੀ ਹੈ। ਜਿਸ ਨਾਲ ਭਦੌੜ ਦੇ ਮੇਨ ਚੌਕ ਤਿੰਨਕੋਣੀ ਵਿੱਚ ਖੜ੍ਹਾ ਮੀਂਹ ਦਾ ਪਾਣੀ ਇੱਥੋਂ ਦੇ ਵਸਨੀਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਿਆ ਹੈ। ਇਸ ਰੋਡ ਉੱਤੇ ਮਾਮੂਲੀ ਮੀਂਹ ਪੈਣ ਨਾਲ ਵੀ ਕਈ ਕਈ ਦਿਨਾਂ ਤੱਕ ਇਥੋਂ ਦੀਆਂ ਗਲੀਆਂ ਨਾਲੀਆਂ ਦੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਐਮ ਸੀ ਇੰਦਰਜੀਤ ਸਿੰਘ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ ਜੋ ਸੀਵਰੇਜ ਪਾਇਆ ਗਿਆ ਹੈ ਉਹ ਸਹੀ ਤਰੀਕੇ ਨਾਲ ਨਹੀਂ ਪਾਇਆ ਗਿਆ ਅਤੇ ਪਾਈਪਾਂ ਬਹੁਤ ਪਤਲੀਆਂ ਹਨ ਜਿਸ ਕਾਰਨ ਸੀਵਰੇਜ ਦਾ ਪਾਣੀ ਅਕਸਰ ਹੀ ਓਵਰਫ਼ਲੋ ਹੋਇਆ ਰਹਿੰਦਾ ਹੈ।