ਹੁਣ ਪੁਲਸ ਥਾਣੇ ਵਿੱਚ ਪੁਲਿਸ ਮੁਲਾਜ਼ਮ ਬਣਾਉਣਗੇ ਆਪਣੀ ਸਿਹਤ
ਪੁਲਿਸ ਮੁਲਾਜ਼ਮਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ 'ਚ ਜਿੰਮ ਬਣਾਇਆ ਗਿਆ। ਇਹ ਜਿੰਮ ਮੁਕਤਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਜਿੰਮ ਦਾ ਉਦਾਘਾਟਨ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਕੀਤਾ। ਐਸਐਸਪੀ ਰਾਜ ਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਜਿੰਮ ਦਾ ਉਦਾਘਟਨ ਕਰਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਇਸ ਜਿੰਮ 'ਚ ਪੁਲਿਸ ਮੁਲਾਜ਼ਮ ਕਿਸੇ ਵੀ ਸਮੇਂ ਕਸਰਤ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹ ਜਿੰਮ ਸਿਰਫ਼ ਮੁਲਾਜ਼ਮਾਂ ਲਈ ਨਹੀਂ ਹੈ ਇਹ ਜ਼ਿਲ੍ਹੇ 'ਚ ਬਣੇ 13 ਸਪੋਰਟਸ ਕਲੱਬ ਮੈਂਬਰਾਂ ਲਈ ਵੀ ਹੈ ਤੇ ਆਮ ਲੋਕ ਵੀ ਇੱਥੇ ਕਸਰਤ ਕਰ ਸਕਣਗੇ। ਐਸਐਸਪੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਤੰਦਰੁਸਤੀ ਤੇ ਸਿਹਤ ਬਹੁਤ ਜ਼ਰੂਰੀ ਹੈ ਕਿਉਂਕਿ ਪੁਲਿਸ ਦੀ ਡਿਊਟੀ ਬਹੁਤ ਹੀ ਸਖ਼ਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੀ ਸਿਹਤ ਤੰਦਰੁਸਤੀ ਲਈ ਸਮਾਂ ਨਹੀਂ ਮਿਲਦਾ ਪਰ ਹੁਣ ਪੁਲਿਸ ਮੁਲਾਜ਼ਮ ਤੇ ਸ਼ਹਿਰ ਦੇ ਹੋਰ ਨੌਜਵਾਨ ਆਪਣੀ ਸਿਹਤ ਬਣਾਉਣਗੇ ਤੇ 13 ਸਪੋਰਟਸ ਕਲੱਬਾਂ ਵਿੱਚ ਜਾਣ ਵਾਲੇ ਨੌਜਵਾਨਾਂ ਦੀ ਜਿੰਮ ਦੀ ਐਂਟਰੀ ਫੀਸ ਮੁਫ਼ਤ ਰਹੇਗੀ। ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਜਿੰਮ ਪੁਲਿਸ ਮੁਲਾਜ਼ਮਾਂ ਅਤੇ ਨੌਜਵਾਨਾਂ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗੀ।