ਆਉਣ ਵਾਲੇ ਪੇਪਰਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫ਼ੋਨ
ਜਲੰਧਰ: ਕਸਬਾ ਗੁਰਾਇਆ ਦੇ ਪਿੰਡ ਬੀੜ ਬੰਸੀਆਂ ਦੇ 25 ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਤਾਂ ਕਿ ਉਹ ਆਉਣ ਵਾਲੇ ਪੇਪਰਾਂ ਵਿੱਚ ਆਪਣੀ ਪੜ੍ਹਾਈ ਕਰ ਸਕਣ। ਪੰਜਾਬ ਸਮਾਰਟ ਸਕੀਮ 'ਤੇ ਚਲਦਿਆਂ ਤੀਜੇ ਪੜਾਅ ਵਿੱਚ ਗੁਰਾਇਆ ਦੇ ਵੱਖ- ਵੱਖ 25 ਸਰਕਾਰੀ ਸਕੂਲਾਂ ਵਿੱਚ 4415 ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਗਏ ਤਾਂ ਜੋ ਆਉਣ ਵਾਲੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਵਿੱਚ ਬੱਚੇ ਆਨਲਾਈਨ ਪੜ੍ਹਾਈ ਕਰ ਸਕਣ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਸਕਣ।