LIP ਅੱਗੇ ਕੋਈ ਨਹੀਂ ਟਿੱਕ ਸਕਦਾ, ਮਜੀਠੀਆ ਦੇ ਚੋਣ ਮੈਦਾਨ 'ਚ ਆਉਣ ਤਾਂ ਹੋਵੇਗੀ ਖੁਸ਼ੀ: ਬੈਂਸ - ਲੋਕ ਇਨਸਾਫ਼ ਪਾਰਟੀ
ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਲਹਿਰ ਚਲੀ ਹੈ ਲੋਕ ਇਨਸਾਫ਼ ਪਾਰਟੀ ਦੀ ਤੇ ਇਸ ਅੱਗੇ ਕੋਈ ਨਹੀਂ ਟਿੱਕ ਸਕਦਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦਿਆਂ ਮੁੱਦਿਆਂ ਨੂੰ ਤਰਜੀਹ ਦੇਣਗੇ। ਬੈਂਸ ਨੇ ਕਿਹਾ ਕਿ ਜੇਕਰ ਅਕਾਲੀ ਦਲ ਵਲੋਂ ਮਜੀਠੀਆ ਲੁਧਿਆਣਾ ਤੋਂ ਚੋਣ ਲੜਨਗੇ ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ।