ਸੁਲਤਾਨਪੁਰ ਲੋਧੀ ਲਈ ਅਮਲੋਹ ਤੋਂ ਰਵਾਨਾ ਹੋਏ ਵੱਡੀ ਗਿਣਤੀ ਵਿੱਚ ਸ਼ਰਧਾਲੂ - 550ਵੇਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਦੀ ਸੇਵਾ ਲਈ ਹਲਕਾ ਅਮਲੋਹ ਤੋਂ ਸ਼ਰਧਾਲੂ ਦਾ ਜਥਾ ਰਵਾਨਾ ਹੋ ਚੁੱਕਿਆ ਹੈ। ਇਸ ਜਥੇ ਦੀ ਅਗਵਾਈ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਸੰਗਤਾਂ ਦਾ ਵੱਡਾ ਕਾਫਿਲਾ ਬੱਸਾਂ ਅਤੇ ਕਾਰਾਂ ਰਾਹੀ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ ਹੈ।