ਕੈਪਟਨ ਅਤੇ ਜਾਖ਼ੜ ਬੌਖ਼ਲਾ ਗਏ ਹਨ-ਸ਼ਵੇਤ ਮਲਿਕ
ਪਠਾਨਕੋਟ:ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ 1 ਮਈ ਨੂੰ ਪਠਾਨਕੋਟ ਵਿੱਖੇ ਪ੍ਰੈਸ ਵਾਰਤਾ ਕੀਤੀ ਜਿਸ 'ਚ ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨੇ ਵਿੰਨਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਕੈਪਟਨ ਅਤੇ ਜਾਖ਼ੜ ਦੋਵੇਂ ਸੰਨੀ ਦਿਓਲ ਨੂੰ ਲੈ ਕੇ ਘਬਰਾਏ ਹੋਏ ਹਨ। ਇਸ ਦਾ ਸਬੂਤ ਤਾਂ ਕੈਪਟਨ ਦਾ ਫ਼ੌਜੀ ਵਾਲਾ ਕਮੇਂਟ ਹੀ ਵੇਖ ਲਵੋਂ। ਉਮਰ 'ਚ ਇੰਨ੍ਹਾਂ ਫ਼ਰਕ ਹੋਣ ਦੇ ਬਾਵਜੂਦ ਉਹ ਇਹ ਗੱਲ ਆਖ ਰਹੇ ਨੇ ਕਿ ਮੈਂ ਅਸਲੀ ਫ਼ੌਜੀ ਹਾਂ ਸੰਨੀ ਦਿਓਲ ਨਕਲੀ ਫੌਂਜੀ ਹੈ।