ਅਕਾਲੀਆਂ ਨੇ ਲਖਵਿੰਦਰ ਇਨਕਲੇਵ ਨੂੰ ਕਰਵਾਇਆ ਸੈਨੇਟਾਈਜ਼ - rupnagar news
ਰੂਪਨਗਰ: ਸ਼ਹਿਰ ਦੇ ਲਖਵਿੰਦਰ ਇਨਕਲੇਵ ਵਿੱਚ 23 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਖਵਿੰਦਰ ਇਨਕਲੇਵ ਨੂੰ ਸੈਨੇਟਾਈਜ਼ ਕੀਤਾ ਗਿਆ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਸੈਨੇਟਾਈਜ਼ਰ ਕਰਨ ਵਾਲਾ ਟੈਂਕਰ ਰੂਪਨਗਰ ਵਪਾਰ ਮੰਡਲ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਮਾਰਕੀਟ ਤੇ ਹੋਰ ਕਈ ਵਾਰਡਾਂ ਵਿੱਚ ਵੀ ਸੈਨੇਟਾਈਜ਼ਰ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।