ਮੈਨੂੰ ਸੁਖਬੀਰ ਬਾਦਲ ਨੇ ਨਹੀਂ ਈਵੀਐਮ ਨੇ ਹਰਾਇਆ: ਘੁਬਾਇਆ - shiromani akali dal
ਫ਼ਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਦੇ ਸੁਖਬੀਰ ਸਿੰਘ ਵਿਰੁੱਧ ਚੋਣ ਲੜੀ ਸੀ। ਸ਼ੇਰ ਸਿੰਘ ਘੁਬਾਇਆ ਨੂੰ 37 ਫ਼ੀਸਦੀ ਵੋਟਾਂ ਪਈਆਂ ਸਨ, ਜਦਕਿ ਸੁਖਬੀਰ ਬਾਦਲ ਨੂੰ 54 ਫ਼ੀਸਦੀ ਵੋਟਾਂ ਪਈਆਂ ਸਨ। ਸ਼ੇਰ ਸਿੰਘ ਘੁਬਾਇਆ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਕਿਸੇ ਉਮੀਦਵਾਰ ਨੇ ਨਹੀਂ ਹਰਾਇਆ ਸਗੋਂ ਈਵੀਐੱਮ ਮਸ਼ੀਨਾਂ ਵਿੱਚ ਗੜਬੜੀ ਕਾਰਨ ਮੇਰੀ ਹਾਰ ਹੋਈ ਹੈ। ਸ਼ੇਰ ਸਿੰਘ ਘੁਬਾਇਆ ਆਪਣੀ ਹਾਰ ਦਾ ਠਿਕਰਾ ਈਵੀਐੱਮ ਮਸ਼ੀਨਾਂ 'ਤੇ ਭੰਨਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜੇ ਦੇਸ਼ ਵਿੱਚ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕਤੰਤਰ ਦਾ ਖ਼ਾਤਮਾ ਜਲਦ ਹੀ ਹੋ ਜਾਵੇਗਾ।