ਬਟਾਲਾ 'ਚ ਇੱਕ ਹੋਰ ਸ਼ਰਾਬੀ ਗੰਭੀਰ, ਅੰਮ੍ਰਿਤਸਰ ਇਲਾਜ ਲਈ ਭੇਜਿਆ - alcohol poisoning in Batala
ਗੁਰਦਾਸਪੁਰ:ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਹਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਝ ਗੰਭੀਰ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਭੇਜਿਆ ਗਿਆ ਸੀ ਅਤੇ ਐਤਵਾਰ ਨੂੰ ਵੀ ਬਟਾਲਾ ਦੇ ਈਸਾ ਨਗਰ ਦਾ ਰਹਿਣ ਵਾਲਾ ਯੂਨਸ ਮਸੀਹ ਗੰਭੀਰ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਪਹੁੰਚਿਆ ਅਤੇ ਡਾਕਟਰਾਂ ਅਤੇ ਪੀੜਤ ਦੇ ਪਰਿਵਾਰ ਮੁਤਾਬਿਕ ਉਸ ਦੀਆ ਅੱਖਾਂ ਦੀ ਨਜ਼ਰ ਵੀ ਜਾ ਚੁੱਕੀ ਹੈ ਅਤੇ ਗੰਭੀਰ ਹੋਣ ਦੇ ਚੱਲਦੇ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਨੂੰ ਵੀ ਅੰਮ੍ਰਿਤਸਰ ਇਲਾਜ ਲਈ ਭੇਜਿਆ ਗਿਆ ਹੈ।