ਜ਼ੀਰਾ ਦੇ ਸਰਕਾਰੀ ਸਕੂਲ 'ਚ ਵਿਦਿਆਰਥਣਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਐਸਡੀਐਮ ਨੇ ਕੀਤਾ ਪ੍ਰੇਰਿਤ
ਫ਼ਿਰੋਜ਼ਪੁਰ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਭਾਰਤ ਦੇ ਕਈ ਸੂਬਿਆਂ ਨੇ ਪਟਾਕੇ ਨਾ ਚਲਾ ਕੇ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ ਉੱਥੇ ਹੀ ਪੰਜਾਬ ਵਿੱਚ ਵੀ ਗ੍ਰੀਨ ਦੀਵਾਲੀ ਮਨਾਉਣ ਅਤੇ ਦੋ ਘੰਟੇ ਲਈ ਪਟਾਕੇ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਬੀਤੇ ਦਿਨੀਂ ਜ਼ੀਰਾ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਐਸਡੀਐਮ ਰਣਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ। ਇਸ ਵਿੱਚ ਵਿਦਿਆਰਥਣਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਵਿਦਿਆਰਥਣਾਂ ਨੂੰ ਤਾੜੀਆਂ ਮਾਰ ਕੇ ਪਟਾਕਿਆਂ ਦੀ ਆਵਾਜ਼ ਪੈਦਾ ਕਰਵਾਈ ਅਤੇ ਕਿਹਾ ਕਿ ਸਾਡੇ ਕੰਨਾਂ ਨੂੰ ਪਟਾਕੇ ਦੀ ਆਵਾਜ਼ ਖੁਸ਼ੀ ਪ੍ਰਦਾਨ ਕਰਦੀ ਹੈ ਜੋ ਕਿ ਤਾੜੀ ਮਾਰ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ।