‘ਸੰਤ ਭੂਰੀ ਵਾਲਿਆ ਦੀਆਂ ਸਿੱਖਿਆਵਾਂ ਨਵੀਂ ਪੀੜੀ ਲਈ ਮਾਰਗ ਦਰਸ਼ਨ’ - ਸੰਤ ਭੂਰੀਵਾਲੇ ਸੰਪਰਦਾਏ
ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਦੇ ਰਾਮਪੁਰ ਬਚੋਲੀ ਵਿਖੇ ਸਥਿਤ ਸੰਤ ਭੂਰੀਵਾਲੇ ਸੰਪਰਦਾਏ ਵੱਲੋਂ ਸੰਮੇਲਨ (Convention) ਕਰਵਾਇਆ ਗਿਆ।ਇਸ ਸੰਮੇਲਨ ਵਿਚ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਹੈ।ਇਸ ਮੌਕੇ ਸਪੀਕਰ ਰਾਣਾ ਕੇ ਪੀ ਸਿੰਘ ਦਾ ਕਹਿਣਾ ਹੈ ਕਿ ਇਸ ਸਥਾਨ 'ਤੇ ਨਿਰਵਿਘਨ ਲੰਗਰ, ਰਿਹਾਇਸ਼, ਮੈਡੀਕਲ ਕੈਪ ਅਤੇ ਹੋਰ ਢੁੱਕਵੀਆਂ ਲੋੜੀਦੀਆਂ ਸਹੂਲਤਾਂ (Convenience) ਦੇਣ ਦਾ ਉਪਰਾਲਾ ਪ੍ਰਬੰਧਕਾਂ ਤੇ ਸਥਾਨਕ ਵਾਸੀਆ ਵੱਲੋਂ ਕੀਤਾ ਜਾਣਾ ਬਹੁਤ ਹੀ ਵਧੀਆਂ ਕਾਰਜ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸੰਤ ਭੂਰੀ ਵਾਲਿਆਂ ਦੀ ਨਿਸ਼ਕਾਮ ਸੇਵਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਨ ਹਨ।ਨਵੀਂ ਪੀੜੀ ਨੂੰ ਸੰਤਾਂ ਦੀਆਂ ਸਿੱਖਿਆਵਾਂ ਉਤੇ ਚੱਲਣਾ ਚਾਹੀਦਾ ਹੈ।