ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਕੱਢੀ ਗਈ ਸੰਕਲਪ ਯਾਤਰਾ
ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਫਗਵਾੜਾ ਭਾਜਪਾ ਨੇ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਦੀ ਅਗਵਾਈ 'ਚ ਸੰਕਲਪ ਯਾਤਰਾ ਕੱਢੀ ਹੈ। ਇਸ ਯਾਤਰਾ 'ਚ ਮੁੱਖ ਤੌਰ 'ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਹਿੱਸਾ ਲਿਆ। ਪਰਾਵਾਨਾ ਸਰਕਾਰੀ ਰੈਸਟ ਹਾਊਸ ਤੋਂ ਚੱਲੀ ਇਹ ਯਾਤਰਾ ਜੀਟੀ ਰੋਡ, ਬੱਸ ਸਟੈਂਡ, ਗੋਲ ਚੌਕ, ਸੈਂਟਰਲ ਟਾਊਨ ਤੋਂ ਹੁੰਦੀ ਹੋਈ ਸਰਕਾਰੀ ਰੈਸਟ ਹਾਊਸ ਵਿਖੇ ਹੀ ਖ਼ਤਮ ਹੋਈ। ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮੰਤਵ ਗਾਂਧੀ ਜੀ ਦੇ ਦੱਸੇ ਗਏ ਰਾਹਾਂ 'ਤੇ ਚੱਲਣਾ ਹੈ। ਯਾਤਰਾ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕਰ ਗਾਂਧੀ ਜੀ ਦੇ ਰਾਹਾਂ 'ਤੇ ਚੱਲਣ ਅਤੇ ਸਮਾਜ ਸੁਧਾਰਨ ਦਾ ਸੰਕਲਪ ਲਿਆ ਹੈ।