ਰੋਪੜ ਸਤਲੁਜ ਦਰਿਆ ਦੇ ਸਰਕੰਡੇ ਨੂੰ ਲੱਗੀ ਅੱਗ
ਰੂਪਨਗਰ: ਸਤਲੁਜ ਦਰਿਆ ਦੇ ਕਿਨਾਰੇ ਗੁਰਦੁਆਰਾ ਹੈਡ ਵਰਕਰਸ ਦੇ ਨੇੜੇ ਸਰਕੰਡੇ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਿਆ ਦੇ ਕਿਨਾਰੇ ਸਰਕੰਡੇ ਨੂੰ ਅੱਗ ਲੱਗਣ ਤੋਂ ਬਾਅਦ ਹੈੱਡਵਰਕਰਸ ਸਟਾਫ ਨੇ ਆਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅੱਗ ਲੱਗਣ ਨਾਲ ਜੰਗਲੀ ਜੀਵ ਵੀ ਅੱਗ ਦੀ ਲਪੇਟ ਵਿੱਚ ਆ ਗਏ ਹਨ। ਹੈਡਵਰਕਸ ਉਪ ਮੰਡਲ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕਿਨਾਰੇ ਸ਼ਰਾਰਤੀ ਅਨਸਰਾਂ ਨੇ ਸਰਕੰਡੇ ਨੂੰ ਅੱਗ ਲਗਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਸੀ ਪਰ ਦਰਿਆ ਵਿੱਚ ਪਾਣੀ ਵੱਧ ਹੋਣ ਕਾਰਨ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚ ਸਕੀ। ਉਨ੍ਹਾਂ ਦੱਸਿਆ ਕਿ ਅਕਸਰ ਲੋਕ ਦਰਿਆ ਦੇ ਕਿਨਾਰੇ ਬੈਠੇ ਰਹਿੰਦੇ ਹਨ ਅਤੇ ਸ਼ਰਾਰਤੀ ਅਨਸਰਾਂ ਇਥੇ ਬੈਠ ਕੇ ਸਿਗਰੇਟ ਪੀਂਦੇ ਹਨ ਜਿਸ ਨਾਲ ਅੱਗ ਲੱਗ ਗਈ। ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।