ਰਾਮ ਮੰਦਰ ਨੀਂਹ ਪੱਥਰ: ਸ਼ਿਵ ਸੈਨਾ ਨੇ ਵੰਡੇ ਲੱਡੂ - Rupnagar update
ਰੂਪਨਗਰ: ਉੱਤਰ ਪ੍ਰਦੇਸ਼ ਵਿਖੇ ਅਯੁੱਧਿਆ ਵਿੱਚ ਰਾਮ ਮੰਦਿਰ ਜਨਮ-ਭੂਮੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਹੈ, ਉਥੇ ਦੁਨੀਆ ਭਰ ਵਿੱਚ ਸਨਾਤਨ ਧਰਮ ਅਤੇ ਹਿੰਦੂ ਧਰਮ ਨਾਲ ਸਬੰਧਤ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ। ਰੂਪਨਗਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਮੈਂਬਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਏ। ਅਸ਼ਵਨੀ ਸ਼ਰਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਵਿਸ਼ਵ ਭਰ ਦੇ ਸਨਾਤਮ ਧਰਮ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਰਾਮ ਮੰਦਿਰ ਦੇ ਨੀਂਹ ਪੱਥਰ ਰੱਖਣ ਮੌਕੇ ਵਧਾਈਆਂ ਦਿੱਤੀਆਂ।