ਰੇਲਵੇ ਵਿਭਾਗ ਨੇ ਬਠਿੰਡਾ ਦੇ ਪੁਰਾਤਨ ਮੰਦਰ ਦਾ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟਿਆ
ਬਠਿੰਡਾ ਦੀ ਠੰਡੀ ਸੜਕ 'ਤੇ ਸਥਿਤ ਸ਼ਿਵ ਮੰਦਿਰ ਦਾ ਰੇਲਵੇ ਵਿਭਾਗ ਵੱਲੋਂ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਵਿਭਾਗ ਦੇ ਇਸ ਕਦਮ ਨਾਲ ਲੋਕਾਂ ਨੇ ਭਾਰੀ ਰੋਸ ਜਤਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਮੰਦਰ ਕਾਫੀ ਪੁਰਾਣਾ ਹੈ। ਮੰਦਿਰ ਦੇ ਪੁਜਾਰੀ ਤੇ ਪ੍ਰਧਾਨ ਨੇ ਰੇਲ ਵਿਭਾਗ 'ਤੇ ਦੋਸ਼ ਲਗਾਇਆ ਹੈ ਕਿ ਵਿਭਾਗ ਵੱਲੋਂ ਬਿਨਾਂ ਕੋਈ ਜਾਣਕਾਰੀ ਦਿੱਤੀ ਇਹ ਲੋਕ ਵਿਰੋਧੀ ਫ਼ੈਸਲਾ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੇਲ ਵਿਭਾਗ ਵੱਲੋਂ ਮੰਦਿਰ ਢਾਉਣ ਦੀ ਵੀ ਚੇਤਾਵਾਨੀ ਦਿੱਤੀ ਗਈ ਹੈ। ਜੇ ਵਿਭਾਗ ਵੱਲੋਂ ਅਜਿਹਾ ਕੌਈ ਕਦਮ ਚੁੱਕਿਆ ਤਾਂ ਮੰਦਿਰ ਤੇ ਆਮ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ।