ਰਾਏਕੋਟ ਨਗਰ ਕੌਂਸਲ ਵੱਲੋਂ ਸਵੱਛਤਾ ਰੈਕਿੰਗ ਹਾਸਲ ਕਰਨ ਵਾਲਿਆਂ ਦਾ ਸਨਮਾਨ - ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਲੁਧਿਆਣਾ: ਰਾਏਕੋਟ ਨਗਰ ਕੌਂਸਲ ਨੇ ਸਵੱਛ ਭਾਰਤ ਸਰਵੇਖਣ ਤਹਿਤ ਸਫ਼ਾਈ ਵਿੱਚ ਚੰਗਾ ਯੋਗਦਾਨ ਪਾਉਣ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ। ਨਗਰ ਕੌਂਸਲ ਵੱਲੋਂ ਕਰਵਾਈ ਗਈ ਸਵੱਛਤਾ ਰੈਂਕਿੰਗ ਦੌਰਾਨ ਹੋਟਲ-ਏ 9, ਬਿੱਲੂ ਵੈਸ਼ਨੂੰ ਢਾਬਾ, ਮੁਹੱਲਾ ਵੋਹਰਿਆਂ, ਲਾਈਫ ਕੇਅਰ ਹਸਪਤਾਲ, ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਵਾਰਡ ਨੰਬਰ-3 ਸਫਾਈ ਪੱਖੋ ਸਵੱਛ ਪਾਏ ਗਏ। ਉਥੇ ਹੀ ਸ਼ਹਿਰ ਨੂੰ ਸਾਫ ਰੱਖਣ ਲਈ ਨਗਰ ਕੌਂਸਲ ਰਾਏਕੋਟ ਦੀ ਮਦਦ ਕਰਨ ਵਾਲੀਆਂ 5 ਔਰਤਾਂ ਅਤੇ 5 ਮਰਦਾਂ ਨੂੰ ਵਲੰਟੀਅਰ ਵਜੋਂ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਰਾਏਕੋਟ ਦੇ ਸਫ਼ਾਈ ਕਰਮਚਾਰੀਆਂ ਵਿੱਚ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਤ ਕੀਤਾ।