ਗੁਰੂ ਨਾਨਕ ਦੇਵ ਹਸਪਤਾਲ ਦੇ ਰੈਡੀਉਗਰਾਫਰਾ ਨੇ ਕੀਤੀ ਪ੍ਰੈਸ ਕਾਨਫਰੰਸ
ਅੰਮ੍ਰਿਤਸਰ: ਗੁਰੂ ਨਾਨਕ ਹਸਪਤਾਲ ਵਿੱਚ ਪੰਜਾਬ ਰਾਜ ਸਿਹਤ ਵਿਭਾਗ ਰੇਡਿਉਗਰਾਫਰ ਯੂਨੀਅਨ ਦੇ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਰੇਡਿਉਗਰਾਫਰ ਵਰਿੰਦਰ ਕੌਰ ਨੇ ਕਿਹਾ ਕਿ ਬੀਤੇ ਦਿਨੀ ਡਾ. ਜੈਸਮੀਨ ਨੇ ਸਾਡੇ ਰੇਡਿਉਗਰਾਫਰ ਅਮ੍ਰਿਤਪਾਲ ਅਤੇ ਜਗਰੂਪ ਨੂੰ ਚਾਰਜ ਦਾਇਰ ਕੀਤਾ ਸੀ ਜੋ ਕਿ ਨਾਜਾਇਜ਼ ਤੌਰ ਉੱਤੇ ਕੀਤੇ ਗਏ ਹਨ। ਉਨ੍ਹਾਂ ਨੇ ਰੇਡਿਉਗਰਾਫਰਾ ਉੱਤੇ ਨਜਾਇਜ਼ ਚਾਰਜਸ਼ੀਟਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਨੂੰ ਚੇਤਵਾਨੀ ਦਿੱਤੀ ਕਿ ਜੇਕਰ ਵਿਭਾਗ ਉਨ੍ਹਾਂ ਦੇ ਰੇਡਿਉਗਰਾਫਰਾਂ ਉੱਤੇ ਨਜਾਇਜ਼ ਚਾਰਜਸ਼ੀਟ ਨੂੰ ਰੱਦ ਨਹੀ ਕਰਦਾ ਤਾਂ ਉਨ੍ਹਾਂ ਦੀ ਯੂਨੀਅਨ 6 ਜਨਵਰੀ ਤੋਂ ਰੈਡੀਉਲਜੀ ਵਿਭਾਗ ਦੀਆਂ ਸੇਵਾਵਾਂ ਠੱਪ ਕਰੇਗੀ ਅਤੇ ਸਿਰਫ ਐਮਰਜੈਂਸੀ ਸੇਵਾਵਾ ਚਾਲੂ ਰਹਿਣਗੀਆਂ।