ਚੱਲੋਂ ਦਿੱਲੀ ਸੱਦੇ 'ਤੇ ਪਿੰਡ ਹਿਲਾਓ ਪਿੰਡ ਜਗਾਓ ਨਾਅਰਾ ਲਗਾ ਕਿਸਾਨਾਂ ਕੱਢਿਆਂ ਮੁਜਾਹਰਾ - ਚੱਲੋਂ ਦਿੱਲੀ
ਮਾਨਸਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਭਾਵੇਂ ਰੇਲਾਂ ਦੀਆਂ ਸੇਵਾਵਾਂ ਬਹਾਲ ਕਰਨ ਲਈ ਰੇਲਵੇ ਟ੍ਰੈਕਾਂ ਨੂੰ ਖਾਲੀ ਕਰ ਦਿੱਤਾ ਹੈ, ਪਰ ਵੀ ਕਿਸਾਨਾਂ ਵੱਲੋਂ ਦਿੱਲੀ ਜਾਣ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀ ਜਾ ਰਹੀਆਂ ਹਨ। ਉਸੇ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪਿੰਡ-ਪਿੰਡ ਵਿੱਚ ਲਾਮਬੰਦ ਕਰਨ ਲਈ ਔਰਤਾਂ ਦਾ ਭਾਰੀ ਗਿਣਤੀ ਵਿੱਚ ਇਕੱਠ ਕਰਕੇ ਮੁਜਾਹਰਾ ਕੀਤਾ। ਜੱਥੇਬੰਦੀ ਨੇ ਦਿੱਲੀ ਚਲੋਂ ਸੱਦੇ ਤਹਿਤ ਪਿੰਡ ਹਿਲਾਓ ਪਿੰਡ ਜਗਾਓ ਦਾ ਨਾਅਰਾ ਲਗਾਉਂਦੇ ਹੋਏ ਮੁਜਾਹਰਾ ਕੱਢਿਆ।