ਪੰਜਾਬ ਕਰਫਿਊ: ਵਿਧਾਇਕ ਨੇ ਲੋੜਵੰਦ ਲੋਕਾਂ ਲਈ ਕੀਤਾ ਲੰਗਰ ਦਾ ਪ੍ਰਬੰਧ - ਜਸਮੇਲ ਸਿੰਘ ਲਾਡੀ ਗਹਿਰੀ
ਫਿਰੋਜ਼ਪੁਰ ਦੇ ਦਿਹਾਤੀ ਹਲਕੇ ਤੋਂ ਵਿਧਾਇਕ ਸਤਿਕਾਰ ਕੌਰ ਗਹਰੀ ਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਕਰਫ਼ਿਊ ਦੌਰਾਨ ਘਰਾਂ ਵਿਚ ਬੰਦ ਗਰੀਬ ਤੇ ਭੁੱਖੇ ਲੋਕਾਂ ਲਈ ਲੰਗਰ ਲਾਇਆ। ਉਨ੍ਹਾਂ ਨੇ ਆਪਣੀ ਰਿਹਾਇਸ਼ 'ਤੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਤੇ ਹਲਕੇ ਦੇ ਪਿੰਡਾਂ ਵਿਚ ਆਪਣੀ ਨਿੱਜੀ ਗੱਡੀਆਂ ਰਾਹੀਂ ਲੋਕਾਂ ਲਈ ਲੰਗਰ ਭੇਜਿਆ। ਸਤਿਕਾਰ ਕੌਰ ਦੇ ਪਤੀ ਲਾਡੀ ਗਹਿਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਕਰਕੇ ਲਗੇ ਕਰਫ਼ਿਊ ਕਾਰਨ ਦਿਹਾੜੀਦਾਰ, ਘਰਾਂ ਵਿੱਚ ਬੰਦ ਲੋਕ ਤੇ ਰੁਜ਼ਾਨਾ ਕੰਮਕਾਰ ਵਾਲੇ ਬੰਦਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਲਈ ਹੈਲਪਾਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਤਾਂ ਕਿ ਜਿਸ ਨੂੰ ਲੋੜ ਹੋਵੇ ਉਹ ਸੰਪਰਕ ਕਰ ਸਕੇ।