ਫ਼ਤਿਹਵੀਰ ਦੀ ਮੌਤ 'ਤੇ ਲੋਕਾਂ 'ਚ ਗੁੱਸੇ ਦੀ ਲਹਿਰ
ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 6 ਜੂਨ ਨੂੰ 2 ਸਾਲਾ ਮਾਸੂਮ 150 ਫ਼ੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ ਜਿਸ ਨੂੰ ਕੱਢਣ ਵਿੱਚ 6 ਦਿਨ ਲੱਗ ਗਏ। ਇਸ ਦੇ ਬਾਵਜੂਦ ਪ੍ਰਸ਼ਾਸਨ ਬੱਚੇ ਨੂੰ ਬਚਾਉਣ 'ਚ ਅਸਫ਼ਲ ਰਿਹਾ। ਇਸ ਦੇ ਚੱਲਦਿਆਂ ਲੋਕਾਂ ਵਿੱਚ ਕਾਫ਼ੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ, ਤੇ ਫ਼ਤਿਹਵੀਰ ਦੀ ਮੌਤ ਦਾ ਕਾਰਨ ਸਰਕਾਰ ਦੀ ਢਿੱਲੀ ਕਾਰਵਾਈ ਦੱਸਿਆ ਜਾ ਰਿਹਾ ਹੈ।