ਪੀਆਰਟੀਸੀ ਅਤੇ ਪਨਬੱਸ ਦੇ ਕਾਮਿਆਂ ਨੇ ਕੀਤਾ ਬਠਿੰਡਾ ਬੱਸ ਸਟੈਂਡ ਜਾਮ - ਚੋਣ ਜ਼ਾਬਤੇ ਦੀ ਉਲੰਘਣਾ
ਬਠਿੰਡਾ: ਚੋਣ ਜ਼ਾਬਤੇ ਦੌਰਾਨ ਆਰਟੀਓ ਵੱਲੋਂ ਟਾਈਮ ਟੇਬਲ ਬਦਲਣ ਦੇ ਵਿਰੋਧ 'ਚ ਪੀਆਰਟੀਸੀ ਅਤੇ ਪਨਬੱਸ ਦੇ ਕਾਮਿਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ਸਣੇ ਬਠਿੰਡਾ ਦੇ ਬੱਸ ਸਟੈਂਡ ਬਾਹਰ ਬੱਸਾਂ ਲਗਾ ਕੇ ਚੱਕਾ ਜਾਮ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਪਾਸਪੋਰਟ ਅਧਿਕਾਰੀ ਵੱਲੋਂ ਸ਼ਰੇਆਮ ਪੁਰਾਣੇ ਟਾਈਮ ਟੇਬਲ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਕਾਰਨ ਸਰਕਾਰੀ ਬੱਸ ਸੇਵਾ ਨੂੰ ਰੋਜ਼ਾਨਾ 4 ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰਟੀਓ ਵੱਲੋਂ ਬਦਲੇ ਗਏ ਟਾਈਮ ਨੂੰ ਮੁੜ ਦਰੁਸਤ ਕਰਕੇ ਨਾ ਚਲਾਇਆ ਗਿਆ, ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅਣਮਿੱਥੇ ਸਮੇਂ ਲਈ ਇਹ ਬੱਸ ਸਟੈਂਡ ਅਤੇ ਸ਼ਹਿਰ ਵੱਖ-ਵੱਖ ਚੌਂਕ ਜਾਮ ਕੀਤੇ ਗਏ ਹਨ।
Last Updated : Jan 21, 2022, 7:50 PM IST