ਪੀ.ਆਰ.ਟੀ.ਸੀ ਤੇ ਪੈਪਸੂ ਮੁਲਾਜ਼ਮਾਂ ਨੇ ਕੀਤਾ ਬੱਸ ਸਟੈਂਡ ਜਾਮ - ਠੇਕਾ ਮੁਲਾਜ਼ਮਾਂ
ਬਠਿੰਡਾ ਦੇ ਬੱਸ ਸਟੈਂਡ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੀ.ਆਰ.ਟੀ.ਸੀ ਤੇ ਪਨਬੱਸ ਠੇਕਾ ਮੁਲਾਜ਼ਮਾਂ ਵੱਲੋਂ ਜਾਮ ਲਗਾ ਦਿੱਤਾ। ਉਨ੍ਹਾਂ ਨੇ ਮੰਗ ਕੀਤੀ, ਕਿ ਜਦੋਂ ਤੱਕ ਥੱਪੜ ਮਾਰਨ ਵਾਲੇ ਪੀ.ਆਰ.ਟੀ.ਸੀ ਦੇ ਇੰਸਪੈਕਟਰ ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਉਦੋਂ ਤੱਕ ਇਹ ਜਾਮ ਇਸੀ ਤਰ੍ਹਾਂ ਜਾਰੀ ਰਹੇਗਾ। ਜਾਮ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਪੀ.ਆਰ.ਟੀ.ਸੀ ਦੇ ਉੱਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਬਾ ਕੇ ਜਾਮ ਖੁੱਲ੍ਹਵਾ ਦਿੱਤਾ ਗਿਆ, ਕਿ ਬਣਦੀ ਕਾਰਵਾਈ ਉਕਤ ਇੰਸਪੈਕਟਰ ਤੇ ਕੀਤੀ ਜਾਵੇਗੀ।