ਸ੍ਰੀ ਮੁਕਤਸਰ ਸਾਹਿਬ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਦੇ ਘਰ ਦੇ ਬਾਹਰ ਖੇਤ ਮਜ਼ਦੂਰ ਯੂਨੀਅਨ (Farm Workers Union) ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁੰਦਿਆਂ ਜੋ ਮੰਗਾਂ ਅਸੀਂ ਮਨਾਈਆਂ ਸਨ ਜਿਸ ਤਰ੍ਹਾਂ ਕੱਟੇ ਹੋਏ ਮੀਟਰ ਦੁਬਾਰਾ ਲਗਾਏ ਜਾਣ ਬਿਜਲੀ ਦੇ ਬਿਲ ਮੁਆਫ਼ ਕੀਤੇ ਜਾਣ ਨਾਲ ਹੀ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਹੋਣੇ ਅਤੇ ਸਰਵਜਨਕ ਵੰਡ ਪ੍ਰਣਾਲੀ ਨਾਲ ਹੋਰ ਮਜ਼ਦੂਰਾਂ ਨੂੰ ਸਾਲ ਭਰ ਨਰੇਗਾ ਵਿੱਚ ਕੰਮ ਕਰਨ ਦਿੱਤਾ ਜਾਵੇ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਾਡੀ ਸਰਕਾਰ ਨਾਲ ਮੀਟਿੰਗ ਰੱਖੀ ਗਈ ਸੀ ਪਰ ਕੈਬਿਨਟ ਬਦਲਣ ਨਾਲ ਫਿਰ ਮੀਟਿੰਗ ਰੱਦ ਹੋ ਗਈ ਜਿਸ ਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਥੇਬੰਦੀਆਂ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਪੀਏ ਗੁਰਪ੍ਰੀਤ ਨੂੰ ਆਪਣਾ ਮੰਗ ਪੱਤਰ ਦਿੱਤਾ। ਪੀਏ ਗੁਰਪ੍ਰੀਤ ਦਾ ਕਹਿਣਾ ਸੀ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਟਰਾਂਸਪੋਰਟ ਮੰਤਰੀ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ।