ਵਰ੍ਹਦੇ ਮੀਂਹ ’ਚ PRTC ਵਰਕਰਾਂ ਨੇ ਵਿਧਾਇਕ ਕੁਲਬੀਰ ਜ਼ੀਰਾ ਦੀ ਕੋਠੀ ਕੀਤਾ ਘਿਰਾਓ - ਜ਼ੀਰਾ ਦੇ ਵਿਧਾਇਕ
ਫ਼ਿਰੋਜ਼ਪੁਰ: ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ (Zira MLA Kulbir Singh Zira) ਦੀ ਕੋਠੀ ਦੇ ਬਾਹਰ ਪਨਬੱਸ ਤੇ ਪੀਆਰਟੀਸੀ (PRTC AND PUNBUS) ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜ਼ੀਰਾ ਸੁਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੀ.ਆਰ.ਟੀ.ਸੀ ਤੇ ਪਨਬੱਸ ਦੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਨ, ਪਰ ਕੈਪਟਨ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਰਾਜਧਾਨੀ ਨਾਲ ਸਾਰੇ ਪੰਜਾਬ ਦਾ ਸੰਪਰਕ ਕੱਟ ਦਿੱਤਾ ਜਾਵੇਗਾ।