ਲੁਧਿਆਣਾ: ਵਿਸ਼ਵ ਹਿੰਦੂ ਪ੍ਰੀਸ਼ਦ ਨੇ ਚੀਨ ਖ਼ਿਲਾਫ ਕੀਤਾ ਪ੍ਰਦਰਸ਼ਨ - protest in ludhiana
ਲੁਧਿਆਣਾ: ਲੱਦਾਖ ਵਿੱਚ ਚੀਨ ਨਾਲ ਹੋਈ ਝੜਪ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਲੈ ਕੇ ਦੇਸ਼ ਗੁੱਸੇ ਵਿੱਚ ਹੈ। ਦੇਸ਼ ਵਿੱਚ ਚੀਨ ਖ਼ਿਲਾਫ ਥਾਂ-ਥਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਲੁਧਿਆਣਾ ਦੇ ਹੈਬੋਵਾਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋ ਚੀਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਸ਼ੀਸ਼ ਗੋਇਲ ਨੇ ਕਿਹਾ ਕਿ ਹਰ ਇੱਕ ਨੂੰ ਚੀਨ ਦੇ ਸਾਮਾਨ ਦਾ ਪੂਰੀ ਤਰਾਂ ਬਾਈਕਾਟ ਕਰ ਦੇਣਾ ਚਾਹੀਦਾ ਹੈ।