ਨਵੇਂ ਸਾਲ ਨੂੰ ਲੈ ਕੇ ਚੌਕਸ ਹੋਈ ਅੰਮ੍ਰਿਤਸਰ ਪੁਲਿਸ - ਟ੍ਰੈਫ਼ਿਕ ਇੰਚਾਰਜ ਨੇ ਲੋਕਾਂ ਨੂੰ ਅਪੀਲ ਕੀਤੀ
ਅੰਮ੍ਰਿਤਸਰ: ਨਵੇਂ ਸਾਲ ਮੌਕੇ ਪੁਲਿਸ ਨੇ ਸ਼ਹਿਰ ਵਿੱਚ ਕੋਈ ਅਣਸੁਖਾਵੀਂ ਤੋਂ ਬਚਾਅ ਲਈ ਚੌਕਸੀ ਵਧਾ ਦਿੱਤੀ ਹੈ। ਸਥਾਨਕ ਪੁਲਿਸ ਪ੍ਰਸ਼ਾਸਨ ਨੇ ਚੈਕਿੰਗ ਮੁਹਿੰਮ ਦੇ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ, ਜਿਸ ਦਾ ਮੁੱਖ ਮੰਤਵ ਅਣਸੁਖਾਵੀਂ ਘਟਨਾ ਤੇ ਸ਼ਰਾਰਤੀ ਅਨਸਰਾਂ ਤੋਂ ਬਚਾਅ ਹੈ। ਇਸ ਸਬੰਧੀ ਗੱਲ ਕਰਦੇ ਹੋਏ ਟ੍ਰੈਫ਼ਿਕ ਇੰਚਾਰਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁੱਲੜਬਾਜ਼ੀ ਨਾ ਕਰਨ ਅਤੇ ਘਰਾਂ 'ਚ ਹੀ ਨਵਾਂ ਸਾਲ ਮਨਾਉਣ।