ਪੰਜਾਬ

punjab

ETV Bharat / videos

ਪ੍ਰੋਫੈਸਰ ਤੇਜਪਾਲ ਸਿੰਘ ਨੇ ਬੈਂਸ 'ਤੇ ਵਿੰਨਿਆ ਨਿਸ਼ਾਨਾ - pda

By

Published : May 5, 2019, 6:03 PM IST

ਲੁਧਿਆਣਾ :ਲੋਕ ਸਭਾ ਚੋਣਾਂ ਦਾ ਮੌਸਮ ਹੈ ਤੇ ਇਸ ਦੌਰਾਨ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਸਿਖਰਾਂ 'ਤੇ ਰਹਿੰਦਾ ਹੈ ਪਹਿਲਾਂ ਜਿੱਥੇ ਉਮੀਦਵਾਰ ਇੱਕ ਦੂਜੇ ਤੇ ਸ਼ਬਦੀ ਹਮਲੇ ਕਰ ਰਹੇ ਸਨ ਉੱਥੇ ਹੀ ਹੁਣ ਨਾਮਜ਼ਦਗੀਆਂ ਵਿੱਚ ਬੈਂਸ ਖਿਲਾਫ ਸਭ ਤੋਂ ਵੱਧ ਕੇਸ ਹੋਣ ਕਾਰਨ ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਉਸ ਨੂੰ ਨਿਸ਼ਾਨੇ ਲਗਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਨੇ ਬੈਂਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਮਰਜੀਤ ਬੈਂਸ ਕਿਹੋ ਜਹੀ ਸਿਆਸਤ ਕਰਦੇ ਨੇ ਇਸ ਤੋਂ ਸਾਰੇ ਵਾਕਿਫ ਹਨ।ਉਧਰ ਇਸ ਪੂਰੇ ਮਾਮਲੇ ਬਾਰੇ ਜਦੋਂ ਸਿਮਰਜੀਤ ਬੈਂਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਬੈਂਸ ਨੇ ਕਿਹਾ ਕਿ ਇਹ ਸਾਰੇ ਮਾਮਲੇ ਸਿਆਸਤ ਤੋਂ ਪ੍ਰੇਰਿਤ ਹਨ। ਬਹਿਰਹਾਲ, ਚੋਣਾਂ ਦੌਰਾਣ ਸਿਆਸੀ ਦੂਸ਼ਣਬਾਜ਼ੀਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ, ਪਰ ਇਸਦਾ ਵੋਟਾਂ 'ਚ ਕਿੰਨਾਂ ਫਾਇਦਾ ਮਿਲੇਗਾ ਇਹ ਤਾਂ 23 ਮਈ ਨੂੰ ਹੀ ਪਤਾ ਚੱਲੇਗਾ।

For All Latest Updates

ABOUT THE AUTHOR

...view details