ਕੱਲ੍ਹ ਫ਼ਰੀਦਕੋਟ ਦੇ ਨਿੱਜੀ ਹਸਪਤਾਲ ਰਹਿਣਗੇ ਬੰਦ - ਨਿੱਜੀ ਹਸਪਤਾਲ ਮੁਕੰਮਲ ਢੰਗ ਨਾਲ ਬੰਦ
ਫ਼ਰੀਦਕੋਟ: 1 ਜੁਲਾਈ ਨੂੰ ਲਾਗੂ ਹੋਣ ਜਾ ਰਹੇ ਕਲੀਨੀਕਲ ਇਸਟੈਬਲਿਸ਼ਮੈਂਟ ਐਕਟ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੱਲ੍ਹ ਨੂੰ ਸਾਰੇ ਨਿੱਜੀ ਹਸਪਤਾਲਾਂ ਨੂੰ ਮੁਕੰਮਲ ਢੰਗ ਨਾਲ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਐਕਟ ਦਾ ਸਿੱਧਾ ਅਸਰ ਆਮ ਲੋਕਾਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਐਕਟ ਲਾਗੂ ਹੋ ਜਾਂਦਾ ਹੈ ਤਾਂ ਡਾਕਟਰੀ ਸੇਵਾਵਾਂ ਵੀ ਮਹਿੰਗੀਆਂ ਹੋ ਜਾਣਗੀਆਂ।