ਕਾਰ ਡੀਲਰ ਐਸੋਸੀਏਸ਼ਨ ਨੇ ਕੀਤੀ ਪ੍ਰੈੱਸ ਕਾਨਫਰੰਸ, ਦੱਸੀ ਆਪਣੀਆਂ ਪਰੇਸ਼ਾਨੀਆਂ - ਕਾਰਾਂ ਵੇਚਣ ਅਤੇ ਖ਼ਰੀਦਣ
ਜਲੰਧਰ: ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਕਾਰ ਡੀਲਰ ਐਸੋਸੀਏਸ਼ਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕ੍ਰਿਸਟਲ ਕਾਰਸ ਦੇ ਮਾਲਕ ਮਨਦੀਪ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿਛਲੇ 15 ਦਿਨਾਂ ਤੋਂ ਕਾਰਾਂ ਵੇਚਣ ਅਤੇ ਖ਼ਰੀਦਣ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਫਰਸਟ ਓਨਰ ਕਾਰ ਖਰੀਦ ਕੇ ਸੈਕਿੰਡ ਓਨਰ ਨੂੰ ਵੇਚਦਾ ਹੈ ਤਾਂ ਗੱਡੀ ਦੇ ਕਾਗਜ਼ਾਤ ਦੂਜੇ ਖਰੀਦਦਾਰ ਦੇ ਨਾਂ ਨਹੀਂ ਚੜ੍ਹਦੇ ਬਲਕਿ ਪਹਿਲੇ ਖਰੀਦਦਾਰ ਦੇ ਨਾਂ ’ਤੇ ਹੀ ਰਹਿ ਜਾਂਦੇ ਹਨ ਜਿਸ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਵਿੱਚ ਬੈਂਕ ਵਿੱਚ ਹੋਏ ਲੋਨ ਜਾਂ ਬੈਂਕ ਵਾਲਿਆਂ ਨੂੰ ਵੀ ਇਸ ਗ਼ਲਤੀ ਦਾ ਖਾਮਿਆਜ਼ਾ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਦੇ ਡੀਸੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮੁਸ਼ਕਿਲ ਨੂੰ ਇੱਕ ਹਫਤੇ ’ਚ ਹੱਲ ਕਰ ਦਿੱਤਾ ਜਾਵੇਗਾ ਜੇਕਰ ਉਨ੍ਹਾਂ ਦੀ ਇੱਕ ਹਫ਼ਤੇ ਦੇ ਵਿੱਚ ਇਹ ਮੁਸ਼ਕਲ ਹੱਲ ਨਹੀਂ ਹੁੰਦੀ ਤਾਂ ਉਹ ਇਸ ਸਬੰਧੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਕੋਲ ਅਪੀਲ ਕਰਨਗੇ।