ਕਣਕ ਦੀ ਖ਼ਰੀਦ ਦੀਆਂ ਮੁਕੰਮਲ ਤਿਆਰੀਆਂ ਦੇ ਬਾਵਜੂਦ ਵੀ ਖ਼ਰੀਦਦਾਰੀ ਵਿੱਚ-ਵਿਚਾਲੇ - ਜਲੰਧਰ
ਜਲੰਧਰ: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕਣਕ ਦੀ ਫ਼ਸਲ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਹੈ, ਉੱਧਰ ਦੂਜੇ ਪਾਸੇ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਹਾਲੇ ਵੀ ਆੜ੍ਹਤੀਆਂ ਅਤੇ ਸਰਕਾਰ ਵਿੱਚ ਤਨਾਤਨੀ ਜਾਰੀ ਹੈ। ਜਲੰਧਰ ਵਿੱਚ ਕਣਕ ਦੀ ਖ਼ਰੀਦ ਲਈ 78 ਮੰਡੀਆਂ ਹਨ, ਜਿੰਨ੍ਹਾਂ ਵਿੱਚ ਕਣਕ ਦੀ ਖ਼ਰੀਦ ਦੀ ਤਿਆਰੀ ਪੂਰੀ ਹੋ ਚੁਕੀ ਹੈ। ਪਰ ਸਰਕਾਰ ਦੀ ਤਿਆਰੀ ਤੋਂ ਬਾਅਦ ਵੀ ਕਣਕ ਦੀ ਖ਼ਰੀਦ ਵਿੱਚ ਸਰਕਾਰ ਅਤੇ ਆੜ੍ਹਤੀਆਂ ਵਿੱਚ ਇੱਕ ਰਾਏ ਨਹੀਂ ਬਣ ਪਾ ਰਹੀ ਹੈ।