ਕਿਸਾਨ ਜੱਥੇਬੰਦੀ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ "ਕਿਸਾਨੀ ਘੋਲ" ’ਚ ਸ਼ਾਮਲ ਹੋਣ ਲਈ ਵੰਡੇ ਗਏ ਪੋਸਟਰ
ਮਾਨਸਾ: ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਜੱਥੇਬੰਦੀਆ ਲਗਾਤਾਰ ਸ਼ੰਘਰਸ ਕਰ ਰਹੀਆਂ ਹਨ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਵਿੱਚ ਵੱਧ ਤੋ ਵੱਧ ਲੋਕਾ ਨੂੰ ਜੋੜਨ ਲਈ ਜਿੱਥੇ ਸ਼ੋਸਲ ਮੀਡੀਆ ਦੀ ਵਰਤੋ ਕੀਤੀ ਜਾ ਰਹੀ ਹੈ ਤੇ ਹੁਣ ਕਿਸਾਨ ਜੱਥੇਬੰਦੀਆ ਵੱਲੋ ਘਰ-ਘਰ ਪੋਸਟਰ ਵੰਡਣ ਦੀ ਮੁਹਿੰਮ ਵਿੱਢੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪਿੰਡ ਭੈਣੀਬਾਘਾ ’ਚ ਮਹਿੰਮ ਦੀ ਸ਼ੁਰੂਆਤ ਕਰਦਿਆ ਘਰ-ਘਰ ਪੋਸਟਰ ਵੰਡੇ ਗਏ ਤਾਂ ਜੋ ਆਮ ਲੋਕ ਵੀ ਖੇਤੀ ਕਾਨੂੰਨਾ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਹੋ ਸਕਣ ਤੇ ਵੱਧ ਤੋਂ ਵੱਧ ਲੋਕ ਸੰਘਰਸ਼ ’ਚ ਸ਼ਾਮਲ ਹੋ ਕਿਸਾਨਾਂ ਦਾ ਸਾਥ ਦੇਣ।