ਦੇਹ ਵਪਾਰ ਦੇ ਅੱਡੇ 'ਤੇ ਪੁਲਿਸ ਦਾ ਛਾਪਾ: ਤਿੰਨ ਜੋੜੇ ਕੀਤੇ ਗ੍ਰਿਫ਼ਤਾਰ - ਇਤਰਾਜ਼ਯੋਗ ਹਾਲਤ 'ਚ ਤਿੰਨ ਜੋੜਿਆਂ
ਪਟਿਆਲਾ: ਭਾਦਸੋਂ ਰੋਡ ਸਥਿਤ ਪ੍ਰੇਮ ਨਗਰ ਦੇ ਇੱਕ ਮਕਾਨ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਪੁਲਿਸ ਵਲੋਂ ਇਤਰਾਜ਼ਯੋਗ ਹਾਲਤ 'ਚ ਤਿੰਨ ਜੋੜਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਛਾਪੇਮਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਕਿ ਮਹਿਲਾ ਵਲੋਂ ਆਪਣੇ ਘਰ 'ਚ ਵਪਾਰ ਚਲਾਇਆ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਕਿ ਉਕਤ ਮਾਮਲੇ 'ਚ ਪੁੱਛਗਿਛ ਕੀਤੀ ਜਾ ਰਹੀ ਹੈ।