ਪੰਜਾਬ

punjab

By

Published : Dec 17, 2020, 11:25 AM IST

ETV Bharat / videos

ਜਲੰਧਰ: ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਲੁਟੇਰੇ ਕੀਤੇ ਕਾਬੂ

ਜਲੰਧਰ: ਕਸਬਾ ਫਿਲੌਰ ਵਿਖੇ ਪੁਲਿਸ ਨੇ ਲੁੱਟਾਂ ਖੋਹਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਛਾਣਬੀਣ ਤੋਂ ਪਤਾ ਚੱਲਿਆ ਕਿ ਇਹ ਗਿਰੋਹ ਹੈ ਜਿਸਨੇ ਪਿਛਲੇ ਮਹੀਨੇ ਲੁਧਿਆਣਾ ਵਾਸੀ ਰਿੰਕੂ ਪਤਰਸ ਅਤੇ ਉਸ ਦੀ ਪਤਨੀ ਨਾਲ ਲੁੱਟਖੋਹ ਕੀਤੀ ਸੀ। ਘਟਨਾ ਮੁਤਾਬਕ ਪਿਛਲੇ ਮਹੀਨੇ ਪਤੀ-ਪਤਨੀ ਜਦ ਆਪਣੇ ਮੋਟਰਸਾਈਕਲ 'ਤੇ ਆ ਰਹੇ ਸਨ ਕਿ ਪਿੱਛੋਂ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਉੱਥੇ ਘੇਰ ਲਿਆ 'ਤੇ ਦਾਤਰ ਦੀ ਨੋਕ 'ਤੇ ਉਨ੍ਹਾਂ ਤੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਵਾਲੀਆਂ ਹੋਰ ਸਾਮਾਨ ਸਮੇਤ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ। ਪੁਲਿਸ ਵੱਲੋਂ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਰਿਮਾਂਡ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਏਐਸਆਈ ਅਨਵਰ ਸਿੰਘ ਨੇ ਗੰਨਾ ਪਿੰਡ ਵਾਸੀ ਜੋਗਿੰਦਰ ਕੌਰ ਪਤਨੀ ਕੁਲਦੀਪ ਕੁਮਾਰ ਤੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਔਰਤ 'ਤੇ ਵੀ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details